ਪਰਮਾਤਮਾ ਨੇ ਮਾਨਵ ਜਾਤੀ ਦੀ ਸੁਰੱਖਿਆ ਲਈ ਹਰ ਪ੍ਰਕਾਰ ਦਾ ਪ੍ਰਬੰਧ ਕੀਤਾ ਹੈ।ਓਜੋਨ ਉਹਨਾ ਵਿਚੋ ਇਕ ਹੈ।ਪਰ ਅੱਜ ਸਾਡੀ ਸੁਰੱਖਿਆ ਕਬਚ ਕਹੀ ਜਾਣ ਵਾਲੀ ਓਜੋਨ ਲਗਾਤਾਰ ਨਸਟ ਹੁੰਦੀ ਜਾ ਰਹੀ ਹੈ।ਜਿਸ ਕਾਰਨ ਬਹੁਤ ਸਾਰੀਆਂ ਸਮੱਸਿਆਵਾ ਪੈਦਾ ਹੋ ਰਹੀਆਂ ਹਨ।ਓਜੋਨ ਸੂਰਜ ਤੋ ਆਉਣ ਵਾਲੀਆਂ ਪਰਾਵੈਂਗਣੀ ਕਿਰਨਾਂ ਤੋ ਸਾਡੀ ਸੁਰੱਖਿਆ ਕਰਦੀ ਹੈ।ਪਰ ਜੇ ਓਜੋਨ ਹੀ ਨਾ ਰਹੀ ਤਾ ਸਾਡੀ ਸੁਰੱਖਿਆ ਕਰੇਗਾ ਕੋਣ?? ਓਜੋਨ ਨੂੰ ਘਾਣ ਲਗਾਉਣ ਵਿਚ ਸਭ ਤੋ ਵੱਡਾ ਹੱਥ ਕਲੋਰੋਫਲੋਰੋ ਕਾਰਬਨ ਦਾ ਮੰਨਿਆ ਜਾਦਾ ਹੈ।ਕਲੋਰੋਫਲੋਰੋ ਕਾਰਬਨ ਕਾਰਨ ਹੀ ਸਾਡੀ ਓਜੋਨ ਵਿਚ ਛੇਕ ਹੋ ਗਿਆ ਹੈ।ਜੇਕਰ ਓਜੋਨ ਪੂਰੀ ਤਰ੍ਹਾ ਨਸਟ ਹੋ ਗਈ ਤਾ ਹਲਾਤ ਬਹੁਤ ਹੀ ਗੰਭੀਰ ਹੋ ਜਾਣਗੇ।ਬਹੁਤ ਹੀ ਖਤਰਨਾਕ ਪਰਾਵੈਂਗਣੀ ਕਿਰਨਾ ਅਸਾਨੀ ਨਾਲ ਸਾਡੀ ਪ੍ਰਿਥਵੀ ਤੇ ਆਉਣਗੀਆ।ਜਿਸ ਨਾਲ ਕੈਂਸਰ ਵਰਗੀਆਂ ਨਾਮੁਰਾਦ ਬਿਮਾਰੀਆਂ ਦਾ ਪ੍ਰਸਾਰ ਹੋਵੇਗਾ।ਪਰਾਵੈਂਗਣੀ ਕਿਰਨਾਂ ਪੋਦਿਆਂ ਅਤੇ ਜਾਨਵਰਾਂ ਲਈ ਵੀ ਬਹੁਤ ਖਤਰਨਾਕ ਹਨ।ਓਜੋਨ ਦੀ ਮਹੱਤਤਾ ਨੂੰ ਸਮਝਦੇ ਹੋਏ ਹੀ 16 ਸਤੰਬਰ ਨੂੰ ਓਜੋਨ ਦਿਵਸ ਮਨਾਇਆਂ ਜਾਂਦਾ ਹੈ।ਇਹ ਦਿਵਸ ਸਾਰਥਕ ਤਾ ਹੀ ਬਣ ਸਕਦਾ ਹੈ ਜੇਕਰ ਅਸੀ ਕਲੋਰੋਫਲੋਰੋ ਕਾਰਬਨ ਦੀ ਮਾਤਰਾ ਨੂੰ ਠਲ਼੍ਹ ਪਾਈਏ।ਵੱਧ ਤੋ ਵੱਧ ਰੁੱਖ ਲਗਾ ਕੇ ਧਰਤੀ ਮਾਤਾ ਦੀ ਸੇਵਾ ਕਰ ਕੇ ਇਕ ਸਾਫ ਸੁਥਰਾ ਵਾਤਾਵਰਨ ਆਪਣੀਆਂ ਆਉਣ ਵਾਲੀਆਂ ਪੀੜੀਆ ਨੂੰ ਦੇਣ ਵਿਚ ਸਫਲ ਹੋਈਏ, ਤਾ ਜੋ ਉਹ ਵੀ ਇਕ ਤਦਰੁਸਤ ਜੀਵਨ ਬਤੀਤ ਕਰ ਸਕਣ।ਸਾਨੂੰ ਹਮੇਸਾ ਹੀ ਆਪਣੇ ਹੈਂਡ ਪ੍ਰਿਟ ਕਾਰਵਾਈ ਨੂੰ ਵਧਾਉਣ ਲਈ ਕਾਰਜਸੀਲ ਰਹਿਣਾ ਚਾਹੀਦਾ ਹੈ।
ਨਸਟ ਹੋ ਰਹੀ ਸਾਡੀ ਸੁਰੱਖਿਆ ਕਬਚ : ਓਜੋਨ
Reviewed by Punjabi Sach
on
September 20, 2018
Rating:


No comments: