ਦੁਨੀਆਂ ਭਰ ਦੇ ਸੋਧ ਕਰਤਾ ਪ੍ਰਿਥਵੀ ਤੇ ਵਧਦੇ ਹੋਏ ਕਚਰੇ ਕਾਰਨ ਚਿੰਤਾ ਵਿਚ ਹਨ।ਜਿਸ ਪ੍ਰਕਾਰ ਧਰਤੀ ਤੇ ਕਚਰਾ ਵਧਦਾ ਜਾ ਰਿਹਾ ਹੈ ਉਸ ਤੋ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਕ ਦਿਨ ਸਮੁਚੀ ਧਰਤੀ ਤੇ ਹਰ ਪਾਸੇ ਕਚਰਾ ਹੀ ਕਚਰਾ ਹੋਵੇਗਾ।ਜੈਵ ਅਵਿਘਨਸੀਲ ਕਚਰਾ ਸਭ ਤੋ ਜਿਆਦਾ ਖਤਰਨਾਕ ਹੈ ਕਿਉਕਿ ਇਹ ਸਾਲਾ ਦੇ ਸਾਲ ਉਵੇ ਦਾ ਉਵੇ ਹੀ ਰਹਿੰਦਾ ਹੈ, ਨਾ ਹੀ ਗਲ੍ਹਦਾ ਹੈ ਤੇ ਨਾ ਹੀ ਸੜਦਾ ਹੈ।ਵੱਡੇ ਵੱਡੇ ਸਹਿਰਾਂ ਵਿਚ ਤਾ ਕੂੜੇ ਦੇ ਪਹਾੜ ਹੀ ਖੜੇ ਹੋ ਗਏ ਹਨ।ਦੁਨੀਆਂ ਭਰ ਵਿਚ ਹਰ ਸਾਲ ਹਜਾਰਾਂ ਹੀ ਟਨ ਪਲਾਸਟਿਕ ਦਾ ਨਿਰਮਾਣ ਹੁੰਦਾ ਹੈ।ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਇਸ ਵਿਚੋ ਕੇਵਲ 9% ਕਚਰਾ ਹੀ ਰਿ-ਸਾਈਕਲ ਕੀਤਾ ਜਾਦਾ ਹੈ। 79% ਪਲਾਸਟਿਕ ਵਰਤੋ ਤੋ ਬਾਅਦ ਕਚਰੇ ਦੇ ਰੂਪ ਵਿਚ ਬਾਹਰ ਸੁੱਟ ਦਿੱਤਾ ਜਾਂਦਾ ਹੈ।ਬਾਕੀ ਬਚਦਾ 12% ਪਲਾਸਟਿਕ ਜਲਾ ਦਿੱਤਾ ਜਾਂਦਾ ਹੈ।ਇਸ ਵਿਚੋ ਨਿਕਲਣ ਵਾਲੀਆਂ ਅਤਿ ਖਤਰਨਾਕ ਗੈਸਾਂ ਸਾਡੇ ਨਾਲ ਨਾਲ ਜੀਵ ਜੰਤੂਆਂ ਅਤੇ ਬਨਸਪਤੀ ਲਈ ਵੀ ਬਹੁਤ ਖਤਰਨਾਕ ਹਨ। ਹਲਾਤ ਇਹ ਹਨ ਕਿ ਅੱਜ ਜਲ ਸੋ੍ਰਤਾਂ ਵਿਚ ਵੀ ਕਚਰਾਫ਼ਪਲਾਸਟਿਕ ਆਮ ਦੇਖਣ ਨੂੰ ਮਿਲਦਾ ਹੈ। ਦੱਖਣੀ ਪ੍ਰਸਾਤ ਮਹਾਸਾਗਰ ਵਿਚ ਵਧਦਾ ਕੂੜਾ ਕਰਕਟ ਬਹੁਤ ਹੀ ਚਿੰਤਾ ਦਾ ਵਿਸਾ ਬਣਦਾ ਜਾ ਰਿਹਾ ਹੈ।ਹੁਣ ਜਿਆਦਾਤਰ ਸਾਗਰਾਂ ਅਤੇ ਮਹਾਸਾਗਰਾਂ ਵਿਚ ਕਚਰਾ ਆਮ ਹੀ ਦੇਖਣ ਨੂੰ ਮਿਲਦਾ ਹੈ। ਸੋਧ ਕਰਤਾ ਦਸਦੇ ਹਨ ਕਿ ਇਹ ਕੂੜਾ ਕਰਕਟ ਅਤੇ ਪਲਾਸਟਿਕ ਸਮੁੰਦਰੀ ਜੀਵਾਂ ਲਈ ਬਹੁਤ ਹੀ ਖਤਰਨਾਕ ਹੈ।ਬਹੁਤ ਸਾਰੀਆਂ ਮੱਛੀਆਂ ਦੇ ਪੇਟ ਵਿਚੋ ਭੋਜਨ ਨਲੋ ਵੱਧ ਪਲਾਸਟਿਕ ਦੀ ਮਾਤਰਾ ਪਾਈ ਗਈ।ਪਲਾਸਟਿਕ ਦੇ ਅਤਿ ਸੂਖਮ ਕਣ ਜੇਕਰ ਮਨੁਖੀ ਪੇਟ ਵਿਚ ਚਲੇ ਜਾਣ ਤਾ ਇਹ ਬਹੁਤ ਹੀ ਵਿਨਾਸਕਾਰੀ ਸਮੱਸਿਆਵਾਂ ਪੈਦਾ ਕਰ ਸਕਦੇ ਹਨ।ਹਲਾਤ ਇਥੇ ਹੀ ਨਹੀ ਰੁਕਦੇ ਅੱਜ ਕੇਵਲ ਧਰਤੀ ਤੇ ਹੀ ਨਹੀ ਸਗੋ ਅਕਾਸ ਵਿਚ ਵੀ ਕੂੜਾ ਕਰਕਟ ਵਧਦਾ ਜਾ ਰਿਹਾ ਹੈ।ਜੋ ਸਾਡੇ ਉਪ ਗ੍ਰਹਿਆ ਲਈ ਬਹੁਤ ਵੱਡ ਸਮੱਸਿਆਂ ਬਣਦਾ ਜਾ ਰਿਹਾ ਹੈ।ਬ੍ਰਹਿਮੰਡ ਵਿਚ ਮੋਜੂਦ ਕਚਰਾ ਉਪ ਗ੍ਰਹਿਆ ਦੀ ਉਮਰ ਨੂੰ ਘੱਟ ਕਰ ਰਿਹਾ ਹੈ।ਸੋਧ ਕਰਤਾ ਮੰਨਦੇ ਹਨ ਕਿ ਇਹ ਕਚਰਾ ਭਵਿੱਖ ਵਿਚ ਬਹੁਤ ਸਾਰੀਆਂ ਸਮੱਸਿਆਵਾਂ ਖੜੀਆਂ ਕਰ ਸਕਦਾ ਹੈ ਤੇ ਕਰ ਵੀ ਰਿਹਾ ਹੈ।
ਮੁੜ ਧਰਤੀ ਦੇ ਕਚਰੇ ਦੀ ਗੱਲ ਕਰਾਂ ਤਾ ਸੋਧ ਕਰਤਾ ਮੰਨਦੇ ਹਨ ਕਿ ਵਧਦੇ ਕਚਰੇ ਦੇ ਮੁੱਖ ਕਾਰਨਾਂ ਵਿਚੋ ਵਧਦੀ ਅਬਾਦੀ ਇਕ ਬਹੁਤ ਹੀ ਵੱਡਾ ਕਾਰਨ ਹੈ।ਸਾਡੀ ਪਲਾਸਟਿਕ ਦੇ ਸਮਾਨ ਤੇ ਵੱਧਦੀ ਹੋਈ ਨਿਰਭਰਤਾ ਕਾਰਨ ਹੀ ਕਚਰਾ ਵੱਧਦਾ ਜਾ ਰਿਹ ਹੈ।ਖੁਲੇ ਵਿਚ ਜਲਦੇ ਹੋਏ ਕਚਰੇ ਵਿਚੋ ਨਿਕਲਣ ਵਾਲੇ ਜਹਿਰੀਲੇ ਕਣ ਸਾਹ ਦੇ ਰੋਗਾਂ ਨੂੰ ਬੜੀ ਹੀ ਅਸਾਨੀ ਨਾਲ ਫੈਲਾਉਦੇ ਹਨ।ਕੂੜੇ ਕਰਕਟ ਵਿਚ ਮੱਛਰ ਬੜੀ ਹੀ ਅਸਾਨੀ ਨਾਲ ਵੱਧਦੇ ਫੁਲਦੇ ਹਨ ਅਤੇ ਗੰਭੀਰ ਬਿਮਾਰੀਆਂ ਫੈਲਾਉਦੇ ਹਨ।
ਪਲਾਸਟਿਕ ਵਰਗੇ ਜੈਵ ਅਵਿਘਟਨਸੀਲ ਕਚਰੇ ਤੋ ਨਿਪਟਣ ਲਈ ਦੁਨੀਆਂ ਭਰ ਦੇ ਸੋਧ ਕਰਤਾ ਕਾਰਜਸੀਲ ਹਨ।ਅੱਜ ਲੋੜ ਹੈ ਕਚਰੇ ਪ੍ਰਤਿ ਆਪਣੀ ਸੋਚ ਬਦਲਣ ਦੀ।ਸਾਨੂੰ ਪਲਾਸਟਿਕ ਵਰਗੇ ਅਵਿਘਟਨਸੀਲ ਚੀਜਾਂ ਤੋ ਆਪਣੀ ਨਿਰਭਰਤਾ ਘਟਾਉਣੀ ਚਾਹੀਦੀ ਹੈ ਤਾ ਜੋ ਧਰਤੀ ਨੂੰ ਕਚਰਾ ਗ੍ਰਹਿ ਬਣਨ ਤੋ ਰੋਕਿਆ ਜਾ ਸਕੇ।
ਫੈਸਲ ਖਾਨ
(ਪਰਿਆਵਰਨ ਪ੍ਰੇਮੀ)
ਜਿਲ੍ਹਾ :- ਰੋੋਪੜ
ਮੋਬ:- 99149-65937
(ਪਰਿਆਵਰਨ ਪ੍ਰੇਮੀ)
ਜਿਲ੍ਹਾ :- ਰੋੋਪੜ
ਮੋਬ:- 99149-65937
ਕੀ ਕਚਰਾ ਗ੍ਰਹਿ ਬਣ ਜਾਵੇਗੀ ਸਾਡੀ ਧਰਤੀ
Reviewed by Punjabi Sach
on
September 20, 2018
Rating:


No comments: